Songtexte.com Drucklogo

Filhaal Songtext
von Satinder Sartaaj

Filhaal Songtext

ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਜਕੜ ਜੁਲੂ ਵੇਖਾਂਗੇ
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਜਕੜ ਜੁਲੂ ਵੇਖਾਂਗੇ
ਅੱਜ ਘੜਾ ਅਕਲ ਦਾ ਉਹਨਾਂ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਜਕੜ ਜੁਲੂ ਵੇਖਾਂਗੇ

ਹਾਲੇ ਤਾਂ ਸਾਡੇ ਬਾਗਾਂ ′ਚ, ਨਿੱਤ ਕੂਕਦੀਆਂ ਨੇ ਮੋਰਨੀਆਂ
ਹਾਲੇ ਤਾਂ ਚਿੜੀਆਂ ਚੈਨ ਦੀਆਂ, ਸ਼ਹਿਤੂਤ ਖੁਆ ਕੇ ਤੋਰਨੀਆਂ, ਹਾਏ
ਜਦ ਸਾਡੇ ਉੱਜੜੇ ਵਿਹੜੇ 'ਚੇ, ਬੋਲਣਗੇ ਉੱਲੂ ਵੇਖਾਂਗੇ
ਅੱਜ ਘੜਾ ਅਕਲ ਦਾ ਉਹਨਾਂ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ

ਕੀ ਅਦਾ ਹੁੰਦੀਏ ਮੌਸਮ ਦੀ? ਨਾ ਪੋਹ ਦਾ ਪਤਾ, ਨਾ ਹਾੜਾ ਦਾ
ਅਸੀਂ ਖੇਤ ਵੀ ਰੱਜ ਕੇ ਵੇਖੇ ਨਹੀਂ, ਸਾਨੂੰ ਕੀ ਪਤਾ ਪਹਾੜਾਂ ਦਾ? ਹਾਏ
ਅੱਜ ਤੱਕਿਆ ਨਹੀਂ ਕਪੂਰਥਲਾ, ਆਪਾ ਕੱਦ ਕੁੱਲੂ ਵੇਖਾਂਗੇ?
ਅੱਜ ਘੜਾ ਅਕਲ ਦਾ ਉਹਨਾਂ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਜਕੜ ਜੁਲੂ ਵੇਖਾਂਗੇ

ਜਿੱਥੇ ਜੀਅ ਕਰਦੇ ਤੁਰ ਜਾਈਦੇ, ਸਾਡਾ ਤਾਂ ਕੋਈ ਟਿਕਾਣਾ ਨਹੀਂ
ਜਾਂ ਮੁੜਨਾ ਨਹੀਂ ਹਫ਼ਤਾ-ਹਫ਼ਤਾ, ਜਾ ਕਈ ਮਹੀਨੇ ਜਾਣਾ ਨਹੀਂ, ਹਾਏ
ਕਈ ਚਿਰ ਤੋਂ ਖਾਈਏ ਢਾਬੇ ਦੀ, ਘਰ ਫੁਲਕਾ ਫੁੱਲੂ ਵੇਖਾਂਗੇ
ਕਈ ਚਿਰ ਤੋਂ ਖਾਈਏ ਢਾਬੇ ਦੀ, ਘਰ ਫੁਲਕਾ ਫੁੱਲੂ ਵੇਖਾਂਗੇ

ਅਸੀਂ ਸਭ ਨੂੰ ਦੱਸਦੇ ਮਿਲਦੇ ਆਂ, ਕਿ ਕਿੰਨਾ ਚੰਗਾ ਯਾਰ ਮੇਰਾ!
ਲੋਕਾਂ ਲਈ ਆਉਂਦੇ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ, ਹਾਏ
ਅੱਜ ਯਾਦ ਕਰੇਂ ਦਾ ਸ਼ਾਮ-ਸੁਭਾ, ਜਿਸ ਦਿਨ ਉਹ ਭੁੱਲੂ ਵੇਖਾਂਗੇ
ਅੱਜ ਘੜਾ ਅਕਲ ਦਾ ਉਹਨਾਂ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਜਕੜ ਜੁਲੂ ਵੇਖਾਂਗੇ

ਇਕ ਦਿੱਲੀ ਤਮੰਨਾ ਸ਼ਾਇਰ ਦਾ, ਸਰਹੱਦ ਤੋਂ ਪਾਰ ਵੀ ਜਾ ਆਈਏ
ਜੋ ਧਰਤੀ ਇਹ ਫ਼ਨਕਾਰਾਂ ਦੀ, Sartaaj ਵੇ ਸੀਸ ਝੁਕਾ ਆਈਏ
ਇਕ ਦਿੱਲੀ ਤਮੰਨਾ ਸ਼ਾਇਰ ਦਾ, ਸਰਹੱਦ ਤੋਂ ਪਾਰ ਵੀ ਜਾ ਆਈਏ
ਜੋ ਧਰਤੀ ਇਹ ਫ਼ਨਕਾਰਾਂ ਦੀ, Sartaaj ਵੇ ਸੀਸ ਝੁਕਾ ਆਈਏ, ਹਾਏ
ਹਾਲੇ ਤਾਂ ਬੜਿਆਂ ਬੰਦਸ਼ਾਂ ਨੇ, ਜਦ ਰਸਤਾ ਖੁੱਲੂ ਵੇਖਾਂਗੇ
ਅੱਜ ਘੜਾ ਅਕਲ ਦਾ ਉਹਨਾਂ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਜਕੜ ਜੁਲੂ ਵੇਖਾਂਗੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Satinder Sartaaj

Quiz
Wer besingt den „Summer of '69“?

Fans

»Filhaal« gefällt bisher niemandem.