Songtexte.com Drucklogo

Famous Songtext
von Dilpreet Dhillon

Famous Songtext

Desi Crew, Desi Crew
Desi Crew, Desi Crew

ਸਾਡਾ ਦੱਬਕਾ ਮਸ਼ਹੂਰ, ਸਾਡਾ ਦਾਬਾ ਮਸ਼ਹੂਰ
ਜੱਟ ਓਵੇਂ ਮਸ਼ਹੂਰ ਜਿਵੇਂ ਨਾਭਾ ਮਸ਼ਹੂਰ
ਸਾਡੀ ਕਰਦੇ ਨੇ ਜਿਹੜੇ ਬਦਨਾਮੀ, ਮਸ਼ਹੂਰ
ਸਾਡੇ ਵੰਡਦੇ ਸਮੇਂ ਤੋਂ ਪੜਦਾਦਾ ਮਸ਼ਹੂਰ

ਸਾਡੇ ਥੱਲੇ ਜਿਹੜੀ ਰਹਿੰਦੀ ਓਹ car ਮਸ਼ਹੂਰ
ਅਸੀਂ ਤਾਂ ਮਸ਼ਹੂਰ, ਸਾਡੇ ਯਾਰ ਮਸ਼ਹੂਰ
ਸਾਡੇ ਛਾਪ ਕੇ ਮਸ਼ਹੂਰੀ ਆਲ਼ੇ ਅੱਖਰ, ਬਿੱਲੋ
ਨੀ ਕਈ ਸ਼ਹਿਰ ਵਾਲ਼ੇ ਹੋ ਗਏ ਅਖ਼ਬਾਰ ਮਸ਼ਹੂਰ

ਸਾਡੀ ਐਨੀ ਕੁ ਮਸ਼ਹੂਰੀ, ਸਾਡਾ ਜੀਹਦੇ ਨਾਲ਼ ਵੈਰ
ਹੋ ਜਾਏ ਰਾਤੋਂ-ਰਾਤ ਓਹਦਾ ਸਣੇ ਸ਼ਹਿਰ ਮਸ਼ਹੂਰ
ਸਾਡੇ ਵੈਰੀਆਂ ਦੇ ਕੰਨਾਂ ਲਈ ਨੇ ਹੱਥ ਮਸ਼ਹੂਰ
ਸਾਡੇ ਯਾਰੀਆਂ ′ਚ ਭੱਜਦੇ ਨੀ ਪੈਰ ਮਸ਼ਹੂਰ

ਹੋ ਗਏ ਸਾਡੇ ਨਾਲ਼ ਬਿੱਲੋ ਜਿਹੜੇ ਖਹੇ ਮਸ਼ਹੂਰ
ਹੈਗੇ ਸਾਡੇ ਨਾਲ਼ ਬਿੱਲੋ ਜਿਹੜੇ ਰਹੇ ਮਸ਼ਹੂਰ
ਜਿਹੜੇ ਸਾਡੇ ਨਾਲ਼ ਬੋਲ਼ਦੇ ਆਂ ਹੈਗੇ ਆਂ, ਕੁੜੇ
ਨੀ ਬਾਕੀ ਸਾਡੇ ਬਾਰੇ ਬੋਲ ਕੇ ਹੋ ਗਏ ਮਸ਼ਹੂਰ


ਸਾਡੀ ਰਫ਼ਲ 'ਚੋਂ ਨਿਕਲ਼ੀ ਹੋਈ ਗੋਲ਼ੀ ਮਸ਼ਹੂਰ
ਸਾਡੀ ਕਾਂਵਾਂ ਵਿੱਚ ਚੱਲੇ ਕਾਂਵਾਂ-ਰੌਲ਼ੀ ਮਸ਼ਹੂਰ
ਮੇਰਾ ਨਾਮ ਲੈਕੇ ਕਈ ਰਾਤੋਂ-ਰਾਤ ਬਣ ਗਏ
ਓ, ਮੈਂ ਭਾਵੇਂ ਹੋਇਆ ਹੌਲ਼ੀ-ਹੌਲ਼ੀ ਮਸ਼ਹੂਰ

ਬੰਦੇ ਥੋੜ੍ਹੇ touch ਵਿੱਚ ਜਿਹੜੇ ਬਹੁਤ ਮਸ਼ਹੂਰ
ਸਾਡੀ car ਦੀ plate ਉੱਤੇ ਗੋਤ ਮਸ਼ਹੂਰ
ਜੱਟ ਪੂਰਦਾ ਐ ਸ਼ੌਂਕ ਬਿੱਲੋ ਹੋਕੇ ਮਸ਼ਹੂਰ
ਤਾਂਹੀ ਅੱਜ-ਕੱਲ੍ਹ ਹੋ ਗਏ ਸਾਡੇ ਸ਼ੌਂਕ ਮਸ਼ਹੂਰ

ਸਾਡੀ ਆਕੜ ਮਸ਼ਹੂਰ, ਦਿਲ ਧਾਕੜ ਮਸ਼ਹੂਰ
ਪਿੰਡ ਬੈਠੇ-ਬੈਠੇ ਹੋ ਗਏ ਜੱਟ ਮਾਤੜ ਮਸ਼ਹੂਰ
ਸਾਡੀ ਟੌਰ ਮਸ਼ਹੂਰ, ਸਾਡਾ ਜ਼ੋਰ ਮਸ਼ਹੂਰ
ਸਾਡਾ ਹੈ ਨਹੀਂ ਕੋਈ ਤੋੜ, ਸਾਡੀ ਤੋੜ ਮਸ਼ਹੂਰ

On road ਆ ਕਢਾਈ ਦੇਕੇ cash, ਬੱਲੀਏ
Off roading ਆਲ਼ੀ Wrang 4-4 ਮਸ਼ਹੂਰ
ਸਾਡਾ ਅੱਜ ਦੇ ਮਹੌਲ ′ਚ ਮਹੌਲ ਏਦਾਂ ਦਾ
ਜਿਵੇਂ ੭੦ ਦੇ time 'ਤੇ ਸੀ Ford ਮਸ਼ਹੂਰ
ਜਿਵੇਂ ੭੦ ਦੇ time 'ਤੇ ਸੀ Ford ਮਸ਼ਹੂਰ

ਜਿਹੜੇ ਦੋਗਲ਼ੇ, ਓਹਨਾਂ ਦੇ ਰੂਪ ਦੋ ਨੀ ਮਸ਼ਹੂਰ
ਹੋਣਾ ਚਾਹੁੰਦੇ ਮਸ਼ਹੂਰ, ਹੋਏ ਕਿਉਂ ਨਹੀਂ ਮਸ਼ਹੂਰ?
ਅਸੀਂ ਘਰ ਆਖਵਾਏ, ਸੌਂਹ ਖਾਦੀ ਨਹੀਂ, ਕੁੜੇ
ਇਸੇ ਕਰਕੇ ਤਾਂ ਮਿੱਤਰਾਂ ਦੀ ਸੌਂਹ ਨੀ ਮਸ਼ਹੂਰ


ਓ, ਸਾਡੀ ਸੁਣਦੇ ਮਸ਼ਹੂਰੀ ਜਿਹੜੇ ਕੰਨ, ਮਸ਼ਹੂਰ
ਸਾਡੀ ਗੱਡੀ ਅਤੇ ਗੁੰਡੇ number one ਮਸ਼ਹੂਰ
ਓ, ਗੱਡ ਲੋਕਾਂ ′ਚ ਮਸ਼ਹੂਰ ਸਾਡੀ Z-Black
ਸਾਡਾ ਹੱਕ ਦਾ ਕਮਾਇਆ ਚਿੱਟਾ ਧਨ ਮਸ਼ਹੂਰ

ਮੇਰਾ ਕੰਮ ਮਸ਼ਹੂਰ, ਜੀਹਨੇ ਕੀਤਾ ਮਸ਼ਹੂਰ
ਅਸੀਂ ਵੈਰੀਆਂ ਨੂੰ ਦਿੱਤੀਆਂ ਝਰੀਟਾਂ ਮਸ਼ਹੂਰ
ਚੀਜਾਂ ਦੋ ਮਸ਼ਹੂਰ ਮੋਗੇ ਦੀਆਂ, ਪਤਲੋ
ਇੱਕ Jeep′an, ਦੁਜਾ ਬੱਲੀਏ ਪ੍ਰੀਤਾਂ ਮਸ਼ਹੂਰ
ਹੋ, ਇੱਕ Jeep'an, ਦੁਜਾ ਬੱਲੀਏ ਪ੍ਰੀਤਾਂ ਮਸ਼ਹੂਰ
(ਹੋ, ਇੱਕ Jeep′an, ਦੁਜਾ ਬੱਲੀਏ ਪ੍ਰੀਤਾਂ ਮਸ਼ਹੂਰ)

ਓ, ਗੱਲਾਂ ਹੋਰ ਵੀ ਬਥੇਰੀਆਂ, ਬਿੱਲੋ
ਹਾਲੇ ਥੋੜ੍ਹਾ ਜਿਹਾ time ਘੱਟ ਆ
ਜਦੋਂ ਵਿਹਲਾ ਹੋਇਆ, ਆਪੇ ਸੱਦ ਲਊਂ
ਹਾਲੇ busy ਚੱਲੀ ਜਾਂਦੇ ਜੱਟ ਆ
ਹਾਲੇ busy ਚੱਲੀ ਜਾਂਦੇ ਜੱਟ ਆ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Dilpreet Dhillon

Quiz
Cro nimmt es meistens ...?

Fans

»Famous« gefällt bisher niemandem.